ਓਨਟੈਰੀਓ ਵਿੱਚ, ਅਸੀਂ ਇਹ ਨਹੀਂ ਪੁੱਛਦੇ ਕਿ ਤੁਸੀਂ ਕਿੱਥੋਂ ਆਏ ਹੋ - ਅਸੀਂ ਇਹ ਪੁੱਛਦੇ ਹਾਂ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਤੇ ਸਫਲ ਹੋਣ ਲਈ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ।

ਕੀ ਤੁਸੀਂ ਜਾਣਦੇ ਹੋ ਕਿ ਹਰ ਸਾਲ ਪ੍ਰਾਈਵੇਟ ਕੈਰੀਅਰ ਕਾਲਜਾਂ (PCCs) ਤੋਂ 30,000 ਤੋਂ ਵੀ ਜ਼ਿਆਦਾ ਲੋਕ ਗਰੈਜੂਏਟ ਹੁੰਦੇ ਹਨ? ਇਹ ਸੰਖਿਆ ਹੋਰ ਵਧੇਰੇ ਹੋ ਸਕਦੀ ਸੀ ਜੇ ਨਿਯਮ ਵਾਜਬ ਹੁੰਦੇ।

ਪੂਰਾ ਸੰਸਾਰ ਕੈਨੇਡਾ ਦੀ ਸਿੱਖਿਆ ਚਾਹੁੰਦਾ ਹੈ

ਪਰ ਹਾਲ ਦੀ ਘੜੀ, ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਓਨਟੈਰੀਓ ਵਿਚਲੇ ਕਿਸੇ PCC ਤੋਂ ਸਿੱਖਿਆ ਪ੍ਰਾਪਤ ਕਰਨ ਅਤੇ ਗਰੈਜੂਏਸ਼ਨ ਦੇ ਬਾਅਦ ਪ੍ਰਾਂਤ ਵਿੱਚ ਠਹਿਰਨ ਦੇ ਰਸਤੇ ਵਿੱਚ ਕਈ ਰੁਕਾਵਟਾਂ ਹਨ।

ਤੁਸੀਂ ਏਥੇ ਪੜ੍ਹਾਈ ਕਰ ਸਕਦੇ ਹੋ, ਪਰ ਗਰੈਜੂਏਸ਼ਨ ਦੇ ਬਾਅਦ ਤੁਸੀਂ ਏਥੇ ਕੰਮ ਨਹੀਂ ਕਰ ਸਕਦੇ।

ਆਰਥਿਕਤਾ ਵਿੱਚ ਵਾਧੇ ਵਾਸਤੇ ਓਨਟੈਰੀਓ ਦੇ ਰੁਜ਼ਗਾਰਦਾਤਾਵਾਂ ਨੂੰ ਹੁਨਰਮੰਦ ਨਵੇਂ ਪ੍ਰਵਾਸੀਆਂ ਦੀ ਲੋੜ ਹੈ। ਬਦਕਿਸਮਤੀ ਨਾਲ, PCC ਦੇ ਅੰਤਰਰਾਸ਼ਟਰੀ ਵਿਦਿਆਰਥੀ ਪੋਸਟ-ਗਰੈਜੂਏਸ਼ਨ ਵਰਕ ਪਰਮਿਟ ਵਾਸਤੇ ਯੋਗ ਨਹੀਂ ਹਨ, ਜੋ ਕਿ ਸਰਕਾਰੀ ਫ਼ੰਡ ਪ੍ਰਾਪਤ ਸੰਸਥਾਵਾਂ ਦੇ ਵਿਦਿਆਰਥੀਆਂ ਲਈ ਉਪਲਬਧ ਹੁੰਦੇ ਹਨ। ਸਾਡੇ ਪ੍ਰਾਂਤ ਅਤੇ ਦੇਸ਼ ਵਿੱਚ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਰਾਹ ਵਿੱਚ ਇਹ ਇੱਕ ਵੱਡੀ ਰੁਕਾਵਟ ਹੈ।

ਅਸੀਂ ਇਸ ਸਿਖਲਾਈ ਦੇ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦੇ ਹਾਂ

ਕੈਨੇਡਾ ਹੁਨਰਾਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਇਸਨੂੰ ਹਰੇਕ ਚੀਜ਼ ਦੀ ਵਧੇਰੇ ਮਾਤਰਾ ਚਾਹੀਦੀ ਹੈ। PCCs ਇਸ ਵਿੱਚ ਮਦਦ ਕਰ ਸਕਦੇ ਹਨ, ਪਰ ਉਹ ਲਾਜ਼ਮੀ ਤੌਰ ’ਤੇ ਬਰਾਬਰੀ ਦੇ ਪੱਧਰ ’ਤੇ ਹੋਣੇ ਚਾਹੀਦੇ ਹਨ। Canada is facing a skills shortage. It needs more of everything. This is where PCCs can help, but they must be on a level playing field. PCCs ਨੂੰ ਲਾਜ਼ਮੀ ਤੌਰ ’ਤੇ ਰਜਿਸਟਰਡ ਪ੍ਰੈਕਟੀਕਲ ਨਰਸਾਂ ਨੂੰ ਸਿਖਲਾਈ ਦੇਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, Ontario needs to include PCCs in their apprenticeship model and tuition assistance should not be capped. ਓਨਟੈਰੀਓ ਨੂੰ ਆਪਣੇ ਸ਼ਾਗਿਰਦੀ (apprenticeship) ਮਾਡਲ ਵਿੱਚ PCCs ਨੂੰ ਸ਼ਾਮਲ ਕਰਨ ਦੀ ਲੋੜ ਹੈ ਅਤੇ ਟਿਊਸ਼ਨ ਵਿੱਚ ਸਹਾਇਤਾ ’ਤੇ ਕੋਈ ਉੱਪਰਲੀ ਸੀਮਾ ਨਾ ਹੋਵੇ।

ਅੰਕੜੇ

Stats_2

PCC ਵਿਦਿਆਰਥੀਆਂ ਵਿੱਚੋਂ 69% ਔਰਤਾਂ ਹੁੰਦੀਆਂ ਹਨ

Stats_2

ਵਿਦਿਆਰਥੀ ਆਪਣੇ PCC ਵਿਖੇ ਇਸ ਲਈ ਦਾਖਲਾ ਲੈਂਦੇ ਹਨ ਕਿਉਂਕਿ ਇਹ ਉਹਨਾਂ ਦੇ ਮਨਪਸੰਦ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ, ਇਸ ਤੋਂ ਇਲਾਵਾ ਉਹ ਜਮਾਤ ਦੇ ਛੋਟੇ ਆਕਾਰ, ਲਚਕਦਾਰ ਦਾਖਲਾ ਤਾਰੀਖਾਂ ਅਤੇ ਵਿਹਾਰਕ ਸਿਖਲਾਈ ਨੂੰ ਵੀ ਆਕਰਸ਼ਕ ਪ੍ਰੇਰਨਾ-ਬਿੰਦੂ ਬਿਆਨ ਕਰਦੇ ਹਨ।

ਆਪਣੇ MPP ਨਾਲ ਸੰਪਰਕ ਕਰੋ

ਆਓ ਚੀਜ਼ਾਂ ਵਿੱਚ ਤੁਰੰਤ ਬਦਲਾਅ ਕਰੀਏ। ਅਜਿਹਾ ਕਰਨ ਦਾ ਸਭ ਤੋਂ ਸਿੱਧਾ ਤਰੀਕਾ ਹੈ ਆਪਣੇ ਮੈਂਬਰ ਆਫ ਪ੍ਰੋਵਿੰਸੀਅਲ ਪਾਰਲੀਮੈਂਟ (MPP) ਨੂੰ ਲਿਖਣਾ ਅਤੇ ਉਹਨਾਂ ਨੂੰ ਦੱਸਣਾ ਕਿ ਤੁਸੀਂ ਕੀ ਸੋਚਦੇ ਹੋ। ਉਹਨਾਂ ਨੂੰ ਦੱਸੋ ਕਿ ਪ੍ਰਾਈਵੇਟ ਕੈਰੀਅਰ ਕਾਲਜ ਲੋਕਾਂ ਨੂੰ ਉਹਨਾਂ ਦੇ ਸੁਪਨੇ ਪ੍ਰਾਪਤ ਕਰਨ ਵਿੱਚ ਮਦਦ ਕਰਨ ਵਾਸਤੇ ਬਹੁਤ ਕੁਝ ਕਰ ਸਕਦੇ ਹਨ ਅਤੇ ਕਰਨਾ ਚਾਹੁੰਦੇ ਹਨ।

ਹੇਠਾਂ ਦਿੱਤੀ ਜਾਣਕਾਰੀ ਭਰਨ ਦੁਆਰਾ ਤੁਹਾਨੂੰ ਸਿੱਧਾ ਤੁਹਾਡੇ MPP ਨੂੰ ਸੰਬੋਧਿਤ ਇੱਕ ਈਮੇਲ ਲਿੰਕ ’ਤੇ ਭੇਜਿਆ ਜਾਵੇਗਾ ਜਿੱਥੇ ਜਾਕੇ ਤੁਸੀਂ ਇਸ ਜਾਣਕਾਰੀ ਨੂੰ ਜਾਂ ਤਾਂ ਜਿਉਂ ਦੀ ਤਿਉਂ ਭੇਜ ਸਕਦੇ ਹੋ ਜਾਂ ਆਪਣੀ ਇੱਛਾ ਮੁਤਾਬਿਕ ਉਸ ਵਿੱਚ ਸੋਧ ਕਰ ਸਕਦੇ ਹੋ।

ਸਾਡੇ ਵਿਦਿਆਰਥੀ ਵੱਖਰੇ ਹਨ। ਉਹ ਮੁੱਖ ਤੌਰ ’ਤੇ ਵੱਡੀ ਉਮਰ ਦੇ, ਔਰਤ ਵਰਗ ਵਿੱਚੋਂ ਹਨ ਅਤੇ ਹਾਲੀਆ ਸਮੇਂ ਵਿੱਚ ਕੈਨੇਡਾ ਪਹੁੰਚੇ ਹਨ। PCCs ਸਰਕਾਰੀ ਕਾਲਜਾਂ ਵਿੱਚ ਸਹਿਜ ਨਾ ਮਹਿਸੂਸ ਕਰਨ ਵਾਲੇ ਲੋਕਾਂ ਨੂੰ ਇੱਕ ਸ਼ਾਨਦਾਰ ਕੈਰੀਅਰ ਅਤੇ ਨਵਾਂ ਜੀਵਨ ਪ੍ਰਾਪਤ ਕਰਨ ਦਾ ਦੂਜਾ ਮੌਕਾ ਹਾਸਲ ਕਰਨ ਦੀ ਉਮੀਦ ਦਿੰਦੇ ਹਨ। ਉਹ ਇੱਕ ਇਕੱਲੀ ਮਾਂ ਨੂੰ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਅਤੇ ਨਵੇਂ ਕੈਨੇਡੀਅਨਾਂ ਨੂੰ ਆਪਣਾ ਭਵਿੱਖ ਬਣਾਉਣ ਦਾ ਮੌਕਾ ਦਿੰਦੇ ਹਨ।